ਦਾਸ ਦਾ ਜਨਮ ੩ ਅਕਤੂਬਰ ੧੯੮੦ ਨੂ ਸਰਦਾਰ ਗੁਰਚਰਨ ਸਿੰਘ ਜੀ ਅਤੇ ਸ੍ਰੀ ਚਰਨਜੀਤ ਕੌਰ ਜੀ ਦੇ ਘਰ ਹੋਇਆ. ਮੁਢਲੀ ਸਿਖਿਆ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ,ਬੀ.ਏ ਸਰਕਾਰੀ ਕਾਲਿਜ ਪੱਟੀ ਤੋਂ ,ਅਤੇ ਐਮ. ਏ ਗੁਰੂ ਨਾਨਕ ਦੇਵ ਯੂਨਿਵੇਰ੍ਸਿਟੀ ਤੋਂ ਕੀਤੀ. ਗੁਰਬਾਣੀ ਸੰਗੀਤ ਦੀ ਸਿਖਿਆ ਭਾਈ ਗੁਰਦੇਵ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਅਤੇ ਭਾਈ ਜਸਪਾਲ ਸਿੰਘ ਜੀ ਜਵਦੀ ਟਕਸਾਲ ਤਾਰਨ ਤਾਰਨ ਵਾਲਿਆਂ ਤੋਂ ਪ੍ਰਾਪਤ ਕੀਤੀ. ਇਸ ਤੋਂ ਇਲਾਵਾ ਦਾਸ ਨੇ ਸੰਗੀਤ ਵਿਸ਼ਾਰਦ ਵਿਚ ਡਿਪ੍ਲੋਮਾ ਪ੍ਰਾਚੀਨ ਕਲਾ ਕੇਂਦਰਾ ਚੰਡੀਗੜ੍ਹ ਤੋ ਕੀਤਾ. ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਦਾਸ ਨੇ ਸ੍ਰੀ ਦਰਬਾਰ ਸਾਹਿਬ ਤਾਰਨ ਤਾਰਨ ਵਿਖੇ ਕਾਫੀ ਸਮਾਂ ਕੀਰਤਨ ਦੀ ਸੇਵਾ ਕੀਤੀ . ਹੁਣ ਦਾਸ ਸਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਵਾਰਾ ਸਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਅਧੀਨ ਸ਼ਿਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਿਖੇ ਹਜੂਰੀ ਰਾਗੀ ਦੇ ਤੋਰ ਤੇ ਕੀਰਤਨ ਦੀ ਸੇਵਾ ਭਾਈ ਜਸਕਰਨਜੀਤ ਅਤੇ ਭਾਈ ਵਰਿੰਦਰਬੀਰ ਸਿੰਘ ਨਾਲ ਕਰ ਰਿਹਾ ਹੈ ਅਤੇ ਨਾਲ ਹੀ ਗਿਆਨੀ ਸੁਰਜਨ ਸਿੰਘ ਸੰਗੀਤ ਅਕਾਦਮੀ ਵਿਖੇ ਸੰਗੀਤ ਦੀ ਸਿਖਿਆ ਦੇ ਰਿਹਾ ਹੈ.
ਆਪ ਨੇ ਦਾਸ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨੀ ਜੀ
ਦਾਸ ਭਾਈ ਓਂਕਾਰ ਸਿੰਘ
About
Advertisements
Nice ….. Waheguru aap ji uper hmesha mehar bnaae